ਸਮਾਂ ਕੋਈ 2010-11 ਦਾ ਜਦੋਂ ਮੈਂ ਰੀਜਨਲ ਸੈਂਟਰ ਬਠਿੰਡਾ ਵਿਖੇ ਬੀ.ਐੱਡ ਕਰਨ ਲੱਗਿਆ ਸੀ , ਮੈਨੂੰ ਉਦੋਂ ਨਵੀਂ ਨਵੀਂ ਸਾਹਿਤ ਦੀ ਚੇਟਕ ਲੱਗੀ ਸੀ । ਮੇਰੇ ਆੜੀ ਰਣਬੀਰ ਦੀ ਪ੍ਰੇਰਨਾ ਨਾਲ ਲਾਇਬਰੇਰੀ ਵਿੱਚੋਂ ਸਾਹਿਤਕ ਕਿਤਾਬਾਂ ਇਸ਼ੂ ਕਰਵਾਉਂਦਾ । ਰਣਬੀਰ ਪੰਜਾਬੀ ਦੀ ਐਮ ਫਿੱਲ ਕਰਕੇ ਯੂ ਸੀ ਜੀ ਦੀ ਨੈੱਟ ਪ੍ਰੀਖਿਆ ‘ਚੋਂ ਅਸਫ਼ਲ ਰਹਿਣ ਕਰਕੇ ਸਾਡੇ ਨਾਲ ਬੀ.ਐੱਡ ਕਰਨ ਲੱਗ ਪਿਆ ਸੀ । ਸਾਹਿਤਕ ਰਸੀਆ ਤੇ ਪੰਜਾਬੀ ਦਾ ਵਿਦਿਆਰਥੀ ਹੋਣ ਕਰਕੇ ਉਹਨੂੰ ਲੇਖਕਾਂ ਬਾਰੇ ਬਹੁਤ ਪਤਾ ਸੀ ।
ਉਹਨਾਂ ਦਿਨਾਂ ਵਿੱਚ ਇੱਕ ਪਤਲਾ ਜਿਹਾ ,ਦਰਮਿਆਨੇ ਕੱਦ ਦਾ ,ਦਾਹੜੀ ਬੰਨ੍ਹੀ ਬਜ਼ੁਰਗ ਉਹਨੂੰ ਕੈਂਪਸ ‘ਚ ਮਿਲਦਾ । ਉਹ ਕਿੰਨਾ ਸਮਾਂ ਇੱਕ ਜਗ੍ਹਾ ਖੜ੍ਹੇ ਰਹਿੰਦੇ ,ਉਨ੍ਹਾਂ ਦੀ ਲੰਮੀ ਘੰਟਿਆਂ ਬੱਧੀ ਵਾਰਤਾਲਾਪ ਚੱਲਦੀ । ਤੀਜੇ ਚੌਥੇ ਦਿਨ ਉਹ ਕੈਂਪਸ ਆਉਂਦਾ ਤੇ ਕਦੇ ਕਦੇ ਸਾਡੇ ਐਜੂਕੇਸ਼ਨ ਤੇ ਪੰਜਾਬੀ ਡਿਪਾਰਟਮੈਂਟ ਦੇ ਅਧਿਆਪਕਾਂ ਨੂੰ ਮਿਲਦਾ । ਉਹ ਕੁਰਸੀਆਂ ਛੱਡਦੇ ,ਆਉ ਭਗਤ ਕਰਦੇ । ਅਸੀਂ ਵੀ ਕੋਈ ਪ੍ਰੋਫੈਸਰ ਹੀ ਸਮਝਦੇ , ਰਣਬੀਰ ਉਹਦੇ ਬਾਰੇ ਦੱਸਦਾ ਕਿ ਇਹ ਕਹਾਣੀਕਾਰ ਅਤਰਜੀਤ ਆ । ਮੈਂ ,ਗੁਰਮੀਤ ਤੇ ਹਰਵਿੰਦਰ (ਪੰਜਾਬੀ ਆਲੋਚਕ) ਉਨ੍ਹਾਂ ਦੇ ਮੂੰਹ ਵੱਲ ਵੇਖਦੇ । ਪੂਰੀ ਰਚਨਾ ਜਲਦ ਪੜ੍ਹਨ ਨੂੰ ਮਿਲੇਗੀ
ਇਹ ਰਚਨਾ ਅਲਫ਼ਾਜ਼ ਦੀ ਹੈ, ਜੋ ਮੰਤਵ ਮੈਗਜ਼ੀਨ ਦੇ ਸਤੰਬਰ -ਦਸੰਬਰ-2026 ਅੰਕ’ ਵਿੱਚ ਪ੍ਰਕਾਸ਼ਿਤ ਹੋ ਰਹੀ ਹੈ।