ਬੁਝਾਰਤ

ਲੇਖਕ: ਅਲਫ਼ਾਜ਼


ਹੈ ਤਾਂ ਇਹ ਬੁਝਾਰਤ ਸੀ… ਸਭ ਦੀ ਸਮਝ ਤੋਂ ਬਾਹਰ ਸੀ। ਏਦਾਂ ਹੋ ਸਕਦਾ ਐ? ਇੱਦਾਂ ਕਿਵੇਂ ਹੋ ਸਕਦਾ? ਐਨੀ ਨਿਗਰਾਨੀ ਫੇਰ ਵੀ ਆਹ ਹੋ ਗਿਆ…. ਕਮਾਲ ਸੀ….

ਨਿਗਰਾਨ ਯੂਨਿਟ ਹੈਰਾਨ ਪ੍ਰੇਸ਼ਾਨ ਸੀ…. ਜਿੱਥੇ ਪਰ ਮਾਰਦੇ ਪਰਿੰਦੇ ਦੇ ਖੰਭਾਂ ਦੀ ਗਿਣਤੀ ਹੋ ਜਾਵੇ ਉੱਥੇ ਬੰਦਾ ਹੱਥੋਂ ਨਿਕਲ ਜਾਵੇ…. ਕੋਈ ਪਤਾ ਨਹੀਂ ਸੀ ਲੱਗ ਰਿਹਾ….

ਸੈੱਟਲਾਈਟ ਰਾਹੀਂ ਪਤਾ ਕੀਤਾ…. ਕੁਝ ਤਾਂ ਨਜ਼ਰ ਆਵੇ…. ਕੁਝ ਤਾਂ ਦਿਸੇ…. ਗੱਲ ਨਿਕਲੀ ਤਾਂ ਬਹੁਤ ਦੂਰ ਤੱਕ ਜਾਣੀ ਸੀ…. ਮਸ਼ੀਨਾਂ ਦੇ ਯੁੱਗ ਵਿੱਚ ਕੋਈ ਬੰਦਾ ਬਣਨ ਲੱਗਾ ਸੀ…. ਹੈਂਅ! ਹੈ ਨਾ ਹੈਰਾਨੀ ਦੀ ਗੱਲ?


← ਪਿਛਲੀ ਕਹਾਣੀ 📚 ਸਾਰੀਆਂ ਕਹਾਣੀਆਂ ਅਗਲੀ ਕਹਾਣੀ →